X

ਕਿਉਂ ਨੇ ਲਕੀਰਾਂ (KYU NE LAKEERA)

ਓਹੀ ਧੁੱਪ, ਤੇ ਓਹੀ ਛਾਵਾਂ, ਓਹੀ ਪਿਓ, ਤੇ ਓਹੀ ਮਾਵਾਂ;

ਓਹੀ ਰੁੱਖ, ਓਹੀ ਹਵਾਵਾਂ; ਓਹੀ ਮਿੱਟੀ, ਓਹੀ ਪਿੰਡ ਦੀਆ ਰਾਵਾਂ ।

ਅੱਡ ਦੇਸ਼, ਵੱਖਰਾ ਵੇਸ਼, ਇੱਕ ਦੂਜੇ ਤੇ ਕੇਸ, ਨਾ ਸੀ ਇਹ ਤਕਦੀਰਾਂ;

ਕੀਤੀਆਂ ਛਾਤੀ ਅੱਗੇ ਤੀਰਾਂ, ਸੀ ਸਾਂਝੀਆਂ ਉਹ ਪੀੜਾਂ;

ਸਾਂਝੇ ਨੇ ਦਿਲ, ਫੇਰ ਕਿਉਂ ਨੇ ਲਕੀਰਾਂ ।

 

ਰੂਪ ਵੀ ਓਹੀ, ਰੰਗ ਵੀ ਓਹੀ, ਕੁੜੀਆਂ ਦੀ ਸੰਘ ਵੀ ਓਹੀ;

ਓਹੀ ਸਰਦਾਰੀ, ਓਹੀ ਅਣਖ ਪਿਆਰੀ, ਸੋਚ ਵੀ ਓਹੀ, ਮੰਗ ਵੀ ਓਹੀ ।

ਗੋਰਿਆਂ ਛਿੜਕਿਆ ਲੂਣ, ਵਗਿਆ ਓਹੀ ਖੂਨ;

ਦੋਹਾਂ ਦੀ ਇਕੋ ਸੀ ਜੂਨ, ਫਿਰ ਕਿਓਂ ਦੋਸਤੀ ਨੂੰ ਲੱਗਿਆ ਕੀੜਾ;

ਕੀਤੀਆਂ ਛਾਤੀ ਅੱਗੇ ਤੀਰਾਂ, ਸੀ ਸਾਂਝੀਆਂ ਉਹ ਪੀੜਾਂ;

ਸਾਂਝੇ ਨੇ ਦਿਲ, ਫੇਰ ਕਿਉਂ ਨੇ ਲਕੀਰਾਂ ।

ਉਥੇ ਵੀ ਨਾਨਕ, ਇਥੇ ਵੀ ਨਾਨਕ, ਜੇ ਫੇਰ ਵੀ ਨਾ ਸਮਝੇ, ਆਪਣੇ ਆਪ ਤੇ ਲਾਨਤ;

ਉਥੇ ਵੀ ਕੈਦੀ, ਇਥੇ ਵੀ ਕੈਦੀ, ਮੁਕਾ ਦੋ ਖ਼ੈਰ, ਦੇ ਦਿਯੋ ਜਮਾਨਤ ।

ਸਿਆਸਤ ਮਾੜੀ, ਜਿੰਦਾ ਸੜੇ ਲਾੜੀ, ਗੈਰ ਵਜਾਉਣ ਤਾੜੀ, ਕਿਓਂ ਪਾੜਦੇ ਇੱਕ ਦੂੱਜੇ ਦਾ ਲੀੜਾ;

ਕੀਤੀਆਂ ਛਾਤੀ ਅੱਗੇ ਤੀਰਾਂ, ਸੀ ਸਾਂਝੀਆਂ ਉਹ ਪੀੜਾਂ;

ਸਾਂਝੇ ਨੇ ਦਿਲ, ਫੇਰ ਕਿਉਂ ਨੇ ਲਕੀਰਾਂ ।

**********************************************************************************************

Ohi dhoop, te ohi chaava, ohi peyo, te ohi maava;
ohi rukh, ohi havaavan, ohi mitti, ohi pind diya raava.
Add desh, wakhra vesh, ikk dujje te case, naa si eh takdeera;
kitiya chaati agge teera, si saanjhiya oh peeda;
saanjhe ne dil, pher kyu ne lakeera.

Roop vi ohi, rang vi ohi, nakhra vi ohi, kudiya di sangh vi ohi;
ohi sardari, ohi anakh pyari, soch vi ohi, mang vi ohi.
Goryaa chidkya loon, wagya ohi khoon;
dohaa di ikko joon, pher kyu dosti nu lagya keeda;
kitiya chaati agge teera, si saanjhiya oh peeda;
saanjhe ne dil, pher kyu ne lakeera.

Uthe vi nanak, ethe vi nanak, je pher vi na samjhe te apnea ap te laanat;
siyasat maadi, jinda sade laadi, gair vajaaun taadi, kyu paarde ik dujje da leeda;
kitiya chaati agge teera, si saanjhiya oh peeda;
saanjhe ne dil, pher kyu ne lakeera.

Categories: Being KVRian Blog
Poonam Sharda Shukla: Internet marketer by profession, A happy wife, Mother to the naughtiest child and day-dreamer by heart.
Related Post